Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 02, 2026

    1:47:15 PM

  • government employee biometric attendance salary

    ਲੱਗੇਗੀ ਉਂਗਲੀ ਤਾਂ ਮਿਲੇਗੀ ਸੈਲਰੀ, ਮੁਲਾਜ਼ਮਾਂ ਲਈ...

  • no fraud  account will not be empty  all online payments will be stopped

    ਨਹੀਂ ਹੋਵੇਗੀ ਧੋਖਾਧੜੀ ਤੇ ਨਹੀਂ ਹੋਵੇਗਾ ਖ਼ਾਤਾ...

  • secret tunnel exposed

    ਵੱਡੀ ਖ਼ਬਰ :  ਨਸ਼ਿਆਂ ਦੀ ਤਸਕਰੀ ਲਈ ਦੋ ਦੇਸ਼ਾਂ 'ਚ...

  • teacher jagdeep singh  kuldeep singh gargajj

    ਅਧਿਆਪਕ ਜਗਦੀਪ ਸਿੰਘ ਕਤਲ ਕਾਂਡ 'ਚ ਜਥੇਦਾਰ ਗੜਗੱਜ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • Jalandhar
  • ਮੇਰੇ ਪਿੰਡ ਦੇ ਲੋਕ 6 : ਬਾਮੀ

LIFE-STYLE News Punjabi(ਲਾਈਫ ਸਟਾਈਲ)

ਮੇਰੇ ਪਿੰਡ ਦੇ ਲੋਕ 6 : ਬਾਮੀ

  • Edited By Vandana,
  • Updated: 20 Apr, 2020 11:22 AM
Jalandhar
the people of my village  bami
  • Share
    • Facebook
    • Tumblr
    • Linkedin
    • Twitter
  • Comment

" ਬਾਮੀ "
ਪੱਕੇ ਜਿਹੇ ਰੰਗ ਦਾ ਬਾਮੀ ਤੀਹਾਂ ਕੁ ਵਰਿਆਂ ਦਾ ਸੀ । ਸਾਡੇ ਪਿੰਡ ਦਾ ਹੀ ਸੀ । ਸਾਇਕਲ ਦੇ ਪਿੱਛੇ ਸਟੈਂਡ ਤੇ ਉਹਨੇਂ ਪੁਰਾਣੀ ਟਿਊਬ ਨਾਲ  ਟੋਕਰਾ ਬੰਨਿਆ ਹੁੰਦਾ ਸੀ, ਜਿਹਦੇ ਚ ਸਬਜ਼ੀਆਂ ਹੁੰਦੀਆਂ ਸੀ ਤੇ ਆਲੇ ਦੁਆਲੇ ਲਟਕਦੀਆਂ ਬੋਰੀਆਂ ਜਿਹੀਆਂ ਵਿਚ ਆਲੂ ਤੇ  ਗੰਢੇ ਹੋਣੇ । ਮੂਹਰੇ ਸਾਇਕਲ ਦੇ ਡੰਡੇ ਨਾਵ ਲਮਕਦੀ ਝੋਲੀ ਜਿਹੀ ਚ ਬਾਮੀ ਦੇ ਤੱਕੜੀ ਵੱਟੇ ਹੁੰਦੇ ਸੀ । ਬਾਮੀ ਵੇਹੜੇ ਚ ਰਹਿੰਦਾ ਸੀ, ਵੇਹੜੇ ਵਿਚ ਜਿਆਦਾਤਰ ਰਵੀਦਾਸੀਆਂ ਦੇ ਹੀ ਘਰ ਸੈਣ। ਬਾਮੀ ਵੀ ਰਵੀਦਾਸੀਆਂ ਦਾ ਮੁੰਡਾ ਹੀ ਸੀ। ਉਹਦੀ ਘਰਦੀ ਬੜੀ ਸੋਹਣੀ ਸੀ। ਗੋਰੇ ਰੰਗ ਦੀ। ਉਹ ਆਪ ਤਾਂ ਪੱਕੇ ਜਿਹੇ ਰੰਗ ਦਾ ਸੀ ।ਸਵੇਰੇ-ਸਵੇਰੇ ਉਹ ਨਾਲ ਦੇ ਪਿੰਡਾਂ ਚ ਜਾਂਦਾ ਸੀ ਸਬਜੀ ਵੇਚਣ, ਢਲੀਆਂ ਤਰਕਾਲਾਂ ਤੋਂ ਉਹ ਪਿੰਡ ਮੁੜਦਾ ।ਉਸ ਵੇਲੇ ਹੀ ਅਕਸਰ ਸਾਡੀ ਗਲੀ ਚ ਆਉਂਦਾ ਸੀ ਹਮੇਸ਼ਾ । ਜਦੋਂ ਵੀ ਬਾਮੀ ਨੇਂ ਸਾਡੀ ਗਲੀ ਵਿਚ ਆਉਣਾ ਤਾ ਡਾਢਾ ਹੀ ਚਾਅ ਚੜ੍ਹ ਜਾਂਦਾ ਸੀ । 

ਅਸੀਂ ਸਾਰੇ ਨਿਆਣਿਆਂ ਬਾਮੀ ਦੇ ਸਾਇਕਲ ਦੁਆਲੇ ਇੱਕਠੇ ਹੋ ਜਾਣਾ। ਉਹਦੀ  ਝੋਲੀ ਜਿਹੀ ਵਿਚ ਕਿੰਨੇਂ ਹੀ ਪੈਕਟ ਭੂਕਣਿਆਂ ਦੇ ਹੁੰਦੇ ਸੀ । ਇੱਕ ਰੁਪਏ ਦੇ ਚਾਰ ਭੂਕਣੇ । ਸਾਨੂੰ ਤਾਂ ਉਨ੍ਹਾਂ ਭੂਕਣਿਆਂ ਦਾ ਚਾਅ ਹੁੰਦਾ ਸੀ । ਉਨ੍ਹਾਂ ਨਾਲ ਨਾ ਢਿੱਡ ਭਰਦਾ ਸੀ ਨਾ ਜੀਭ ਰੱਜਦੀ ਸੀ ।  ਉਹਨੇਂ ਇੱਕ -ਇੱਕ ਘਰ ਅੱਗੇ ਕਿੰਨਾ-ਕਿੰਨਾ ਚਿਰ ਖੜੇ ਨੇਂ ਗੱਲਾਂ ਕਰੀ ਜਾਣੀਆਂ ।ਸਾਡੀਆਂ ਮਾਵਾਂ ਅਕਸਰ ਟਮਾਟਰ, ਅਦਰਕ ਵਰਗੀਆਂ ਚੀਜਾਂ ਹੀ ਖਰੀਦ ਦੀਆਂ ਸੀ ਉਹਦੇ ਤੋਂ ਕਿਉਂਕਿ ਜਿਆਦਾਤਰ ਸਬਜ਼ੀਆਂ ਤਾਂ ਉਦੋਂ ਲੋਕੀ ਆਪਣੀਆਂ ਪੈਲੀਆਂ ਵਿਚ ਹੀ ਬੀਜ ਲੈਂਦੈ ਸੀ । ਕਦੇ -ਕਦੇ ਸਾਡੀਆਂ ਮਾਵਾਂ ਅਚਾਨਕ ਪ੍ਰਾਹੁਣਿਆਂ ਦੇ ਆਉਣ 'ਤੇ ਸਾਨੂੰ ਬਾਮੀ ਦੇ ਘਰ ਵੀ ਭੇਜ ਦਿੰਦੀਆਂ ਸੀ ਸਬਜੀ ਲੈਣ। 

PunjabKesari

ਛੋਟਾ ਜਿਹਾ ਘਰ ਸੀ ਬਾਮੀ ਦਾ ਪਰ ਉਹਦੀ ਘਰਦੀ ਸਾਫ ਬੜਾ ਰੱਖਦੀ ਸੀ । ਸੁਆਹ ਨਾਲ ਮਾਂਜੇ ਉਨ੍ਹਾਂ ਦੇ ਸਿਲਵਰ ਦੇ ਭਾਂਡੇ ਚੌਂਕੇ ਵਿਚ ਪਏ ਬੜੇ ਚਮਕਦੇ ਹੁੰਦੇ ਸੀ । ਘਰ ਦੇ ਅੱਗੇ ਛੋਟੀ ਜਿਹੀ ਬੈਠਕ ਚ ਉਨ੍ਹਾਂ ਨੇਂ ਸਬਜ਼ੀਆਂ ਤੇ ਹੋਰ ਨਿੱਕ -ਸੁੱਕ ਜਿਹਾ ਰੱਖਿਆ ਹੁੰਦਾ ਸੀ । ਉਹ ਬਹੁਤੇ ਪਿਆਰ ਨਾਲ ਬੋਲਦੀ ਹੁੰਦੀ ਸੀ । ਭੀੜੀ ਜਿਹੀ ਗਲੀ ਜਾਂਦੀ ਸੀ ਬਾਮੀ ਦੇ ਘਰ ਨੂੰ । ਕਈ ਵਾਰ ਸੋਚਣਾ ਵੀ ਇਸ ਗਲੀ ਦੇ ਲੋਕਾਂ ਨੂੰ ਸਾਹ ਕਿਵੇਂ ਆਉਂਦਾ ਹੋਊ।  ਕਈ ਵਾਰ ਬਾਮੀ ਤੇ ਉਹਦੀ ਘਰਦੀ ਨੂੰ ਸਾਇਕਲ 'ਤੇ ਜਾਂਦਿਆਂ ਵੀ ਵੇਖੀ ਦਾ ਸੀ । ਮੈਨੂੰ ਉਨ੍ਹਾਂ ਦੋਵਾਂ ਨੂੰ ਵੇਖਕੇ ਲੱਗਦਾ ਹੁੰਦਾ ਸੀ, ਵੀ ਸ਼ਾਇਦ ਇਹ ਕਦੀ ਲੜਦੇ ਨੀਂ ਹੋਣਗੇ । 

ਹੌਲੀ-ਹੌਲੀ ਵੇਖਦਿਆਂ-ਵੇਖਦਿਆਂ ਬਾਮੀ ਦਾ ਘਰ ਕੱਚੇ ਤੋਂ ਪੱਕਾ ਵੀ ਹੋ ਗਿਆ । ਇੱਕ ਮੱਝ ਦੇ ਸਿਰ 'ਤੇ, ਤੇ ਸਾਇਕਲ 'ਤੇ ਵੇਚੀਆਂ ਸਬਜ਼ੀਆਂ ਦੇ ਸਿਰ ਤੇ ਆਪਣੇ ਮਾਂ ਪਿਓ ਤੇ ਦੋ ਨਿਆਣਿਆਂ ਸਮੇਤ ਛੇ ਜੀਆਂ ਦਾ ਖਰਚਾ ਚੁੱਕਦੇ ਬਾਮੀ ਦੇ ਉਸ ਟੋਕਰਾ ਕੁ ਸਬਜ਼ੀਆਂ ਚ ਖੌਰੇ ਕਿੰਨੀਂ ਕੁ ਬਰਕਤ ਸੀ ਵੀ ਕਦੀ ਬਾਮੀ ਨੂੰ ਅਸੀਂ ਕਿਸੇ ਕੋਲੋਂ ਪੈਸੇ ਉਧਾਰ ਮੰਗਦੇ ਨਹੀਂ ਸੀ ਵੇਖਿਆ, ਸਗੋਂ ਉਹ ਅਕਸਰ ਮੇਰੀ ਮਾਂ ਹੁਣਾਂ ਨੂੰ ਕਹਿੰਦਾ ਹੁੰਦਾ ਸੀ । "ਕੋਈ ਗੱਲ ਨਹੀਂ ਭਾਬੀ ਪੈਸੇ ਇੱਕਠੇ ਮਹੀਨੇ ਦੇ ਹੋਇਆਂ ਤੋਂ ਦੇ ਦਿਓ । ਉਨ੍ਹਾਂ ਚ ਬਰਕਤ ਰਹਿੰਦੀ ਏ । ਹੁਣ ਵੀ ਮੈਂ ਪਿੰਡ ਜਰੂਰ ਜਾਂਦੀ ਹਾਂ ਪਰ ਕਦੀ ਬਾਮੀ ਨਹੀਂ ਵੇਖਿਆ । ਬਾਮੀ ਤਾਂ ਹੁਣ ਵੀ ਰਹਿੰਦੇ ਹੋਣਗੇ ਪਿੰਡਾਂ ਚ , ਸਬਜ਼ੀਆਂ ਵੀ ਵੇਚਦੇ ਹੋਣਗੇ ਪਰ ਫਰਕ ਇੰਨਾਂ ਕੁ ਜਰੂਰ ਹੋਊ ਵੀ ਸਾਇਕਲ ਦੀ ਥਾਂ ਛੋਟੇ-ਛੋਟੇ ਟੈਂਪੂ ਆ ਗਏ ਨੇ ਤੇ ਦੂਜਾ ਉਨ੍ਹਾਂ ਕੋਲ ਬਾਮੀ ਵਾਂਗ ਭੂਕਣੇ ਨਹੀਂ ਹੁੰਦੇ ਹੋਣਗੇ, ਜਿਨ੍ਹਾਂ ਨੂੰ ਵੇਖ -ਵੇਖ ਨਿਆਣਿਆਂ ਨੂੰ ਚਾਅ ਚੜ੍ਹ ਜਾਂਦਾ ਸੀ । ਰੱਬ ਕਰੇ ਬਾਮੀ ਜਿਹੋ ਜਿਹੇ ਮਰਜੀ ਹੋਣ ਪਰ ਬਰਕਤਾਂ ਉਨ੍ਹਾਂ ਦੇ ਕੰਮ ਚ ਮੇਰੇ ਪਿੰਡ ਦੇ ਬਾਮੀ ਦੇ ਘਰ ਵਰਗੀਆਂ ਹੀ ਹੋਣ ।


ਰੁਪਿੰਦਰ ਸੰਧੂ ।

  • The people of my village
  • Bami
  • Rupinder Sandhu
  • ਮੇਰੇ ਪਿੰਡ ਦੇ ਲੋਕ
  • ਬਾਮੀ
  • ਰੁਪਿੰਦਰ ਸੰਧੂ

ਸ਼ੂਗਰ ਦੇ ਰੋਗੀਆਂ ਲਈ ਲਾਭਦਾਇਕ ‘ਖਰਬੂਜਾ’, ਪਾਣੀ ਦੀ ਕਮੀ ਨੂੰ ਵੀ ਕਰੇ ਦੂਰ

NEXT STORY

Stories You May Like

  • 6 militants arrested in manipur
    ਮਣੀਪੁਰ ’ਚ 6 ਅੱਤਵਾਦੀ ਗ੍ਰਿਫ਼ਤਾਰ
  • lpg rates increased by 97  in 6 months
    6 ਮਹੀਨਿਆਂ 'ਚ 97% ਤੱਕ ਵਧੇ LPG ਦੇ ਰੇਟ, 'ਛੋਟੂ ਸਿਲੰਡਰ' ਵੀ ਹੋਇਆ ਮਹਿੰਗਾ
  • 6 sixes in 6 balls  batsman creates history
    6 ਗੇਂਦਾਂ 'ਚ 6 ਛੱਕੇ, ਧਾਕੜ ਬੱਲੇਬਾਜ਼ ਨੇ ਰਚਿਆ ਇਤਿਹਾਸ; ਯੁਵਰਾਜ ਸਿੰਘ ਦੇ ਖ਼ਾਸ ਕਲੱਬ ਵਿੱਚ ਹੋਇਆ ਸ਼ਾਮਲ
  • village bhalur  body of a young man
    ਪਿੰਡ ਭਲੂਰ ਦੇ ਸ਼ਮਸ਼ਾਨ ਘਾਟ 'ਚ ਇਸ ਹਾਲਾਤ ਵਿਚ ਨੌਜਵਾਨ ਦੀ ਲਾਸ਼ ਦੇ ਸਹਿਮੇ ਲੋਕ
  • oneplus nord 6 price hike
    OnePlus ਯੂਜ਼ਰਸ ਨੂੰ ਵੱਡਾ ਝਟਕਾ! Nord 6 ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ
  • hospital 6 months child kidnapped
    ਹਸਪਤਾਲ 'ਚੋਂ 6 ਮਹੀਨਿਆਂ ਦਾ ਜਵਾਕ ਅਗਵਾ, ਮਚੀ ਹਾਹਾਕਾਰ, CCTV ਖੰਗਾਲ ਰਹੀ ਦਿੱਲੀ ਪੁਲਸ
  • june 6  india  cockroach janta party founder  abhijit
    6 ਜੂਨ ਨੂੰ ਭਾਰਤ ਵਾਪਸ ਆਉਣਗੇ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ
  • double decker bus driver sleep 6 people
    UP 'ਚ ਸੜਕ ਵਿਚਾਲੇ ਪਲਟ ਗਈ ਡਬਲ ਡੈੱਕਰ ਬੱਸ! 6 ਲੋਕਾਂ ਦੀ ਦਰਦਨਾਕ ਮੌਤ, 21 ਜ਼ਖ਼ਮੀ
  • raman arora ed
    ED ਦਫ਼ਤਰ ਪਹੁੰਚੇ MLA ਰਮਨ ਅਰੋੜਾ, ਹੋਵੇਗੀ ਪੁੱਛਗਿੱਛ
  • jalandhar artist news
    ਪੰਜਾਬ: ਕਲਾਕਾਰ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ! ਦੁਨੀਆ ਛੱਡਣ ਤੋਂ ਪਹਿਲਾਂ...
  • ips satinder singh becomes the new cp of jalandhar
    ਗੈਂਗਸਟਰਾਂ ਤੇ ਸਮੱਗਲਰਾਂ ਦੀ ਹੁਣ ਖ਼ੈਰ ਨਹੀਂ! ਤਜਰਬੇਕਾਰ IPS ਸਤਿੰਦਰ ਸਿੰਘ ਬਣੇ...
  • laborer clashes with robbers who came to rob cigarette butt
    ਸਿਗਰੇਟਾਂ ਦਾ ਖੋਖਾ ਲੁੱਟਣ ਆਏ ਲੁਟੇਰਿਆਂ ਨਾਲ ਭਿੜਿਆ ਮਜ਼ਦੂਰ; ਖੋਹਿਆ ਪਿਸਤੌਲ,...
  • notices issued to 82 teachers in jalandhar
    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ 'ਤੀਆਂ ਤਨਖ਼ਾਹਾਂ ਤੇ ਲਿਆ ਗਿਆ...
  • big administrative reshuffle in punjab 11 ias officers transferred
    ਪੰਜਾਬ 'ਚ ਵੱਡਾ ਫੇਰਬਦਲ! IPS ਧਨਪ੍ਰੀਤ ਕੌਰ ਸਣੇ 11 ਅਧਿਕਾਰੀਆਂ ਦੇ ਤਬਾਦਲੇ
  • punjab weather raining imd yellow alert
    ਪੰਜਾਬ 'ਚ 3,4,5 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਸਾਵਧਾਨ ਰਹਿਣ...
  • ruckus in jalandhar over religious conversion
    ਧਰਮ ਪਰਿਵਰਤਮ ਨੂੰ ਲੈ ਕੇ ਜਲੰਧਰ ਵਿਚ ਹੰਗਾਮਾ
Trending
Ek Nazar
google mosquito

ਹੁਣ ਮੱਛਰਾਂ ਨੂੰ ਖ਼ਤਮ ਕਰਨਗੇ 3.2 ਕਰੋੜ 'ਗੂਗਲ ਮੱਛਰ'

gurdwara donates vehicle to school

ਦੱਖਣੀ ਅਫਰੀਕਾ 'ਚ ਗੁਰਦੁਆਰਾ ਸਾਹਿਬ ਨੇ ਲੋੜਵੰਦ ਬੱਚਿਆਂ ਨੂੰ ਦਾਨ ਕੀਤੀ 'ਸਕੂਲ...

cricket canada membership suspended

ਆਈਸੀਸੀ ਵੱਲੋਂ ਕ੍ਰਿਕਟ ਕੈਨੇਡਾ ਦੀ ਮੈਂਬਰਸ਼ਿਪ ਮੁਅੱਤਲ

salman khan sends legal notice to makers of kala hiran

ਸਲਮਾਨ ਖਾਨ ਨੇ ਫਿਲਮ 'ਕਾਲਾ ਹਿਰਨ' ਦੇ ਮੇਕਰਸ ਨੂੰ ਭੇਜਿਆ ਨੋਟਿਸ ! ਰਿਲੀਜ਼ 'ਤੇ...

caretaker gets into a scandal with famous bollywood actress   mother

ਮਸ਼ਹੂਰ ਬਾਲੀਵੁੱਡ ਅਦਾਕਾਰਾ ਦੀ ਮਾਂ ਨਾਲ ਕੇਅਰਟੇਕਰ ਕਰ ਗਈ 'ਕਾਂਡ' ! 25 ਲੱਖ...

electricity will not be expensive

10 ਫੀਸਦੀ ਮਹਿੰਗੀ ਨਹੀਂ ਹੋਵੇਗੀ ਬਿਜਲੀ, UP ਦੇ ਉਪਭੋਗਤਾਵਾਂ ਨੂੰ ਵੱਡੀ ਰਾਹਤ

mahindra

ਭਾਰਤ 'ਚ ਮਹਿੰਦਰਾ ਦੀਆਂ SUVs ਦਾ ਦਬਦਬਾ, ਮਈ ਮਹੀਨੇ 'ਚ ਵਿਕਰੀ ਦੇ ਤੋੜੇ...

icc suspends cricket board for breach of membership

ਇਸ ਕ੍ਰਿਕਟ ਬੋਰਡ 'ਤੇ ਹੋ ਗਿਆ ਵੱਡਾ ਐਕਸ਼ਨ! ICC ਨੇ ਅਚਾਨਕ ਕਰ'ਤਾ ਬੈਨ

ipl 2026 fair play award punjab kings win

ਪੰਜਾਬ ਕਿੰਗਜ਼ ਨੇ ਜਿੱਤਿਆ 'ਫੇਅਰ ਪਲੇ ਅਵਾਰਡ'; ਇਸ ਟੀਮ ਦਾ ਵਿਵਹਾਰ ਰਿਹਾ ਸਭ ਤੋਂ...

over 100 injured  in dhaka

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ...

nitin nabin  jee advanced topper  shubham kumar  congratulations

ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਜੇਈਈ-ਐਡਵਾਂਸਡ ਟੌਪਰ ਸ਼ੁਭਮ ਕੁਮਾਰ ਨੂੰ ਵਧਾਈ...

nothing phone 4a phone 4a pro price in hike

5000 ਰੁਪਏ ਤਕ ਮਹਿੰਗੇ ਹੋ ਗਏ ਇਹ 2 ਧਾਕੜ ਸਮਾਰਟਫੋਨ

rajasthan bjp  organization  mahamantri  appointment  ajay kumar

ਰਾਜਸਥਾਨ ਭਾਜਪਾ 'ਚ ਸੰਗਠਨ ਮਹਾਮੰਤਰੀ ਦੀ ਨਿਯੁਕਤੀ ! UP ਦੇ ਅਜੈ ਕੁਮਾਰ ਨੂੰ...

indian care worker in uk

ਯੂਕੇ 'ਚ ਭਾਰਤੀ ਕੇਅਰ ਵਰਕਰ ਦੀ ਵੱਡੀ ਜਿੱਤ; ਮਿਲਣਗੇ 35,76,409 ਰੁਪਏ

lionel messi  football player  statue  crane  west bengal

ਬੰਗਾਲ ਪ੍ਰਸ਼ਾਸਨ ਨੇ ਹਟਾਈ ਮੈਸੀ ਦੀ 70 ਫੁੱਟ ਉੱਚੀ ਮੂਰਤੀ ! ਸੁਰੱਖਿਆ ਕਾਰਨਾਂ...

banana missing

ਫਰਾਂਸੀਸੀ ਅਜਾਇਬ ਘਰ ਤੋਂ 62 ਕਰੋੜ ਦਾ ਵਿਵਾਦਿਤ 'ਕੇਲਾ' ਗਾਇਬ, ਪੁਲਿਸ ਨੂੰ...

police kill stabbing suspect

ਕੈਨੇਡਾ: ਚਾਕੂਬਾਜ਼ੀ ਦੇ ਸ਼ੱਕੀ ਨੂੰ ਪੁਲਿਸ ਨੇ ਮੁਕਾਬਲੇ 'ਚ ਕੀਤਾ ਢੇਰ

drunk driver struck people

ਸ਼੍ਰੀਲੰਕਾ : ਨਸ਼ੇ 'ਚ ਟੱਲ਼ੀ ਡਰਾਈਵਰ ਨੇ ਉਤਸਵ ਮਨਾ ਰਹੇ ਲੋਕਾਂ ਨੂੰ ਦਰੜਿਆ, ਛੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • husband wife love story
      ਡਾਕਟਰਾਂ ਨੇ ਖੜ੍ਹੇ ਕੀਤੇ ਹੱਥ, ਪਰ ਪਿਆਰ ਨੇ ਨਹੀਂ ਮੰਨੀ 'ਹਾਰ' ! ਭਾਵੁਕ ਕਰੇਗੀ...
    • water seen in a dream at night can make a millionaire
      ਰਾਤ ਨੂੰ ਸੁਪਨੇ 'ਚ ਦਿਖਿਆ ਪਾਣੀ ਬਣਾ ਸਕਦਾ ਹੈ ਕਰੋੜਪਤੀ! ਬੱਸ ਜਾਣ ਲਓ ਕਿਸ...
    • tissue silk saree  women  fashion statement
      ਟਿਸ਼ੂ ਸਿਲਕ ਸਾੜ੍ਹੀ ਬਣੀ ਔਰਤਾਂ ਲਈ ਨਵਾਂ ਫੈਸ਼ਨ ਸਟੇਟਮੈਂਟ
    • make fried rice easily at home
      ਘਰ 'ਚ ਆਸਾਨ ਤਰੀਕੇ ਨਾਲ ਬਣਾਓ Fried rice, ਜਾਣੋ ਪੂਰੀ ਵਿਧੀ ਤੇ ਤਰੀਕਾ
    • use saffron face packs to enhance facial glow
      ਚਿਹਰੇ ਦੀ ਚਮਕ ਵਧਾਉਣ ਲਈ ਅਪਣਾਓ ਕੇਸਰ ਦੇ ਫੇਸਪੈਕ, ਕੁਦਰਤੀ ਤਰੀਕੇ ਨਾਲ ਨਿਖਰੇਗਾ...
    • high waist wide leg jeans are the perfect combination of comfort and style
      ਹਾਈ-ਵੇਸਟ ਵਾਈਡ-ਲੈੱਗ ਜੀਨਸ ਕੰਫਰਟ ਤੇ ਸਟਾਈਲ ਦਾ ਪਰਫੈਕਟ ਕੰਬੀਨੇਸ਼ਨ
    • people are spending lakhs of rupees to look tanned abroad
      ਭਾਰਤ 'ਚ ਗੋਰੇ ਹੋਣ ਦੀ ਹੋੜ, ਪਰ ਵਿਦੇਸ਼ਾਂ 'ਚ ਸਾਂਵਲੇ ਦਿਖਣ ਲਈ ਲੱਖਾਂ ਰੁਪਏ...
    • mean to have sexual intercourse in a dream
      ਸੁਪਨੇ 'ਚ ਕਿਸੇ ਨਾਲ ਨਿੱਜੀ ਪਲਾਂ ਦਾ ਕੀ ਹੈ ਮਤਲਬ? ਜਾਣੋਂ ਕਿਸ ਗੱਲ ਦਾ ਹੈ ਸੰਕੇਤ
    • don  t make these mistakes while applying a face pack
      ਸਾਵਧਾਨ! ਫੇਸ ਪੈਕ ਲਗਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ, ਚਮੜੀ ਨੂੰ ਹੋ ਸਕਦਾ ਹੈ...
    • benefits of applying curd to hair
      ਮਹਿੰਗੇ ਹੇਅਰ ਟ੍ਰੀਟਮੈਂਟ ਛੱਡੋ! ਰਸੋਈ 'ਚ ਮੌਜੂਦ ਇਹ ਚੀਜ਼ਾਂ ਬਣਾ ਦੇਣਗੀਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +